Publisher Theme
Art is not a luxury, but a necessity.

19 ਸੇਵਾ ਕੇਂਦਰਾਂ ‘ਤੇ ਹੀ ਮੁਹੱਈਆਂ ਕਰਵਾਈਆਂ ਜਾਣਗੀਆਂ ਨਾਗਰਿਕ ਸੇਵਾਵਾਂ : ਡਿਪਟੀ ਕਮਿਸ਼ਨਰ

0
रिपोर्ट-सुनील कुमार 

ਤਹਿਸੀਲ ਦਫ਼ਤਰ ਤਰਨ ਤਰਨ ਅਤੇ ਖਡੂਰ ਸਾਹਿਬ ਵਿਖੇ ਵੀ ਖੋਲ੍ਹੇ ਜਾਣਗੇ 2 ਸੇਵਾ ਕੇਂਦਰ
ਤਰਨ ਤਾਰਨ 19 ਜੁਲਾਈ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਹੁਣ 19 ਸੇਵਾ ਕੇਂਦਰਾਂ ‘ਤੇ ਹੀ ਨਾਗਰਿਕ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ 2 ਹੋਰ ਸੇਵਾ ਕੇਂਦਰ, ਤਹਿਸੀਲ ਦਫ਼ਤਰ ਤਰਨ ਤਾਰਨ ਅਤੇ ਤਹਿਸੀਲ ਦਫ਼ਤਰ ਖਡੂਰ ਸਾਹਿਬ ਵਿਖੇ ਖੋਲੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਿਲ੍ਹਾ ਵਾਸੀਆਂ ਨੂੰ ਵੱਖ-ਵੱਖ ਸੇਵਾ ਕੇਂਦਰਾਂ ਤੋਂ ਮਿਲਦੀਆਂ ਨਾਗਰਿਕ ਸੇਵਾਵਾਂ ਹੁਣ ਡੀ. ਸੀ. ਕੰਪਲੈਕਸ ਤਰਨ ਤਾਰਨ, ਵੈਟਨਰੀ ਹਸਪਤਾਲ ਪੱਟੀ, ਨੇੜੇ ਸਬ ਤਹਿਸੀਲ ਖੇਮਕਰਨ, ਸਬ ਤਹਿਸੀਲ ਭਿੱਖੀਵਿੰਡ, ਨੇੜੇ ਬਾਬਾ ਬੁੱਢਾ ਸ਼ਾਹ, ਪੱਕਾ ਬਜ਼ਾਰ, ਚੋਹਲਾ ਸਾਹਿਬ, ਨੇੜੇ ਸਬ ਤਹਿਸੀਲ ਗੋਇੰਦਵਾਲ ਸਾਹਿਬ, ਨੇੜੇ ਸਬ ਤਹਿਸੀਲ ਹਰੀਕੇ, ਨੇੜੇ ਪੰਚਾਇਤ ਘਰ ਨੌਸ਼ਹਿਰਾ ਪੰਨੂਆਂ, ਨੇੜੇ ਕਮਿਊਨਿਟੀ ਹਾਲ, ਨੇੜੇ ਕਮਿਊਨਿਟੀ ਸੈਂਟਰ, ਮਹਿਮੂਦਪੁਰਾ, ਨੇੜੇ ਪੰਚਾਇਤ ਘਰ ਅਮਾਨਤ ਖਾਂ, ਨੇੜੇ ਪੰਚਾਇਤ ਘਰ, ਸ਼ਾਹਬਾਜ਼ਪੁਰ, ਨੇੜੇ ਮੇਨ ਰੋਡ ਅਗਲੋਂ ਕੋਠੀ, ਨੇੜੇ ਸਿਵਲ ਹਸਪਤਾਲ, ਖਾਲੜਾ ਮੰਡੀ, ਨੇੜੇ ਪੰਚਾਇਤ ਘਰ, ਸੁਰਸਿੰਘ, ਮੇਨ ਰੋਡ ਘਰਿਆਲਾ, ਨੇੜੇ ਕਮਿਊਨਿਟੀ ਸੈਂਟਰ, ਸਭਰਾ, ਨੇੜੇ ਕਮਿਊਨਿਟੀ ਸੈਂਟਰ, ਫਤਿਆਬਾਦ, ਨੇੜੇ ਪੰਚਾਇਤ ਜਲਾਲਾਬਾਦ ਵਿਖੇ ਬਣੇ ਸੇਵਾ ਕੇਂਦਰਾਂ ਤੋਂ ਹੀ ਮਿਲਣਗੀਆਂ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਲਏ ਗਏ ਫੈਸਲੇ ਅਨੁਸਾਰ ਇਹਨਾਂ ਸੇਵਾਂ ਕੇਂਦਰਾਂ ਤੋਂ ਇਲਾਵਾ ਬਾਕੀ ਸੇਵਾ ਕੇਂਦਰ ‘ਤੇ ਮਿਲਦੀਆਂ ਨਾਗਰਿਕ ਸੇਵਾਵਾਂ ਨੂੰ 18 ਜੁਲਾਈ 2018 ਤੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਕੇਂਦਰਾਂ ਤੋਂ ਇਲਾਵਾਂ ਹੋਰ ਸੇਵਾ ਕੇਂਦਰਾਂ ਰਾਹੀਂ ਕੋਈ ਨਵੀ ਸੇਵਾ ਦੀ ਬੇਨਤੀ ਲਈ ਅਰਜ਼ੀ ਨਾ ਦਿੱਤੀ ਜਾਵੇ ।

Leave A Reply

Your email address will not be published.